ਬਟਾਲਾ, 19 ਜਨਵਰੀ ( ) ਐਸ. ਐਸ.ਪੀ ਬਟਾਲਾ, ਸ੍ਰੀ ਸੁਹੇਲ ਕਾਸਿਮ ਮੀਰ ਦੀ ਅਗਵਾਈ ਹੇਠ ਬਟਾਲਾ ਪੁਲਿਸ ਵਲੋਂ ਐਂਟੀ ਡਰੱਗ ਅਵੈਰਨੈੱਸ ਡੇਅ ਅਤੇ ਐਥਲੈਟਿਕਸ ਮੀਟ (2025), ਦਿਨ ਮੰਗਲਵਾਰ 21 ਜਨਵਰੀ ਨੂੰ ਕਰਵਾਈ ਜਾਵੇਗੀ।
ਇਹ ਜਾਣਕਾਰੀ ਦਿੰਦਿਆਂ ਸ੍ਰੀ ਤੇਜਿੰਦਰਪਾਲ ਸਿੰਘ, ਡੀ. ਐਸ. ਪੀ (ਹੈੱਡਕੁਆਰਟਰ) ਬਟਾਲਾ ਨੇ ਦੱਸਿਆ ਕਿ 21 ਜਨਵਰੀ ਦਿਨ ਮੰਗਲਵਾਰ ਨੂੰ ਐਂਟੀ ਡਰੱਗ ਅਵੈਰਨੈੱਸ ਡੇਅ ਅਤੇ ਐਥਲੈਟਿਕਸ ਮੀਟ -2025 ਕਰਵਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਬੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਵਿਖੇ ਐਥਲੈਟਿਕਸ ਮੀਟ-2025, ਦੁਪਹਿਰ 12 ਵਜੇ ਤੋਂ 4 ਦੁਪਹਿਰ ਵਜੇ ਤੱਕ ਕਰਵਾਈ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਇਨਾਮਾਂ ਦੀ ਵੰਡ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ, ਜਲੰਧਰ ਰੋਡ ਬਟਾਲਾ ਵਿਖੇ ਸ਼ਾਮ 4 ਤੋਂ 6 ਵਜੇ ਤੱਕ ਕੀਤੀ ਜਾਵੇਗੀ।
ਤੇਜਿੰਦਰਪਾਲ ਸਿੰਘ, ਡੀ. ਐਸ. ਪੀ (ਐੱਚ) ਬਟਾਲਾ ਨੇ ਅੱਗੇ ਕਿਹਾ ਕਿ ਐਸ ਐਸ ਪੀ ਬਟਾਲਾ ਦੇ ਦਿਸ਼ਾ- ਨਿਰਦੇਸ਼ਾਂ ਹੇਠ ਬਟਾਲਾ ਪੁਲਿਸ ਵਲੋਂ ਲਗਾਤਾਰ ਨਸ਼ਿਆ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਅਤੇ ਖੇਡਾਂ ਨੂੰ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਬਟਾਲਾ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਸੈਮੀਨਾਰ ਕਰਵਾਉਣ ਦੇ ਨਾਲ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵੱਖ ਵੱਖ ਪੱਧਰ ‘ਤੇ ਉਪਰਾਲੇ ਕੀਤੇ ਗਏ ਹਨ, ਜਿਸ ਦੇ ਚੱਲਦਿਆਂ 21 ਜਨਵਰੀ ਨੂੰ ਐਥਲੈਟਿਕਸ ਮੀਟ-2025 ਕਰਵਾਈ ਜਾ ਰਹੀ ਹੈ।
Self-Belief Emerges as the Ultimate Winning Formula: Insights from “Aap Hi Jitoge”
*ਮੰਤਰੀ ਅਰੋੜਾ ਨੇ ਨਗਰ ਨਿਗਮ ਕਮਿਸ਼ਨਰਾਂ, ਸ਼ਹਿਰੀ ਵਿਕਾਸ ਦੇ ਏ.ਡੀ.ਸੀ. ਅਤੇ ਸੁਧਾਰ ਟਰੱਸਟਾਂ ਦੇ ਈ.ਓਜ਼ ਨਾਲ ਕੀਤੀ ਮੀਟਿੰਗ, ਸਥਾਨਕ ਸਰਕਾਰਾਂ ਦੇ ਸਾਰੇ ਕਾਰਜਾਂ ਦਾ ਲਿਆ ਜਾਇਜ਼ਾ*
ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ਹਲਕਾ ਗੜ੍ਹਸ਼ੰਕਰ ਦੇ ਵੱਖ-ਵੱਖ ਪਿੰਡਾਂ ਦੀਆਂ ਲਿੰਕ ਸੜਕਾਂ ਦਾ ਉਦਘਾਟਨ
ਅੰਮ੍ਰਿਤਸਰ ਵਿੱਚ 20 ਕਿਲੋਗ੍ਰਾਮ ਹੈਰੋਇਨ ਬਰਾਮਦ, ਮੁੱਖ ਸੰਚਾਲਕ ਸਮੇਤ ਚਾਰ ਮੁਲਜ਼ਮ ਗ੍ਰਿਫਤਾਰ*
ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਨਿੱਜੀ ਹਸਪਤਾਲਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਵਿੱਚ ਸ਼ਾਮਲ ਹੋਣ ਦਾ ਸੱਦਾ; ਪ੍ਰਮੁੱਖ ਸਿਹਤ ਸੰਭਾਲ ਸੰਸਥਾਵਾਂ ਨੇ ਡੂੰਘੀ ਦਿਲਚਸਪੀ ਦਿਖਾਈ
ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਜਲਦੀ ਤਿਆਰ ਹੋਣਗੇ 3100 ਖੇਡ ਮੈਦਾਨ: ਹਰਜੋਤ ਸਿੰਘ ਬੈਂਸ*
Trade deal with United States is pact that will ruin farmers of Punjab & country: CM Bhagwant Singh Mann*