-ਕੈਬਨਿਟ ਮੰਤਰੀ ਨੇ ਲੰਬੀ ਵਿਧਾਨ ਸਭਾ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਕੀਤਾ ਦੌਰਾ
ਲੰਬੀ/ਮਲੋਟ / ਸ੍ਰੀ ਮੁਕਤਸਰ ਸਾਹਿਬ, 23 ਜਨਵਰੀ
ਸ.ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ,ਪਸ਼ੂ ਪਾਲਣ ਤੇ ਮੱਛੀ ਪਾਲਣ ਮੰਤਰੀ ਪੰਜਾਬ ਨੇ ਆਪਣੇ ਵਿਧਾਨ ਸਭਾ ਹਲਕਾ ਲੰਬੀ ਦੇ ਵੱਖ-ਵੱਖ ਪਿੰਡਾਂ ਵਿੱਚ ਲਗਭਗ 8 ਕਰੋੜ 48 ਲੱਖ ਲਾਗਤ ਨਾਲ ਵਿਕਾਸ ਕੰਮਾਂ ਦੀ ਸ਼ੁਰੂਆਤ ਕਰਦਿਆਂ ਜਾਣਕਾਰੀ ਦਿੰਦਿਆ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਸੂਬੇ ਦੇ ਵਿਕਾਸ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਅਤੇ ਲੋਕਾਂ ਦੀ ਭਲਾਈ ਲਈ ਅਗਾਂਹਵਧੂ ਕਦਮ ਚੁੱਕੇ ਜਾ ਰਹੇ ਹਨ।
ਉਹਨਾਂ ਆਪਣੇ ਦੌਰੇ ਦੌਰਾਨ ਪਿੰਡ ਪੰਜਾਵਾ, ਹਾਕੂਵਾਲਾ, ਫਤੂਹੀਵਾਲਾ, ਖੇਮਾ ਖੇੜਾ, ਭਾਈ ਕਾ ਕੇਰਾ, ਮਾਹਣੀ ਖੇੜਾ, ਗੁਰੂਸਰ ਯੋਧਾ, ਬੁਰਜ ਸਿਧਵਾਂ, ਮੋਹਲਾਂ, ਬੋਦੀਵਾਲਾ ਅਤੇ ਪਿੰਡ ਮਾਹੂਆਣਾ ਵਿੱਚ ਬਣਨ ਵਾਲੀਆਂ ਫਿਰਨੀਆਂ ਦੇ ਵਿਕਾਸ ਕੰਮਾਂ ਦੀ ਸ਼ੁਰੂਆਤ ਕੀਤੀ।
ਉਹਨਾਂ ਕਿਹਾ ਕਿ ਇਹਨਾਂ ਪਿੰਡਾਂ ਵਿਚਲੀਆਂ ਫਿਰਨੀਆਂ ਦੇ ਪੱਕਾ ਬਨਣ ਨਾਲ ਪਿੰਡ ਨਿਵਾਸੀਆਂ ਨੂੰ ਬਹੁਤ ਜਿ਼ਆਦਾ ਫਾਇਦਾ ਹੋਵੇਗਾ ਅਤੇ ਲੋਕਾਂ ਨੂੰ ਆਉਣ ਜਾਣ ਵਿੱਚ ਬਹੁਤ ਵੱਡੀ ਰਾਹਤ ਮਿਲੇਗੀ ਅਤੇ ਪਿੰਡਾਂ ਦੀ ਨੁਹਾਰ ਬਦਲੇਗੀ।
ਇਸ ਮੌਕੇ ਉਹਨਾਂ ਪਿੰਡ ਨਿਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ, ਜਿਹਨਾਂ ਦਾ ਮੌਕੇ ਤੇ ਨਿਪਟਾਰਾ ਕੀਤਾ।
ਇਸ ਮੌਕੇ ਤੇ ਸ੍ਰੀ ਰਣਧੀਰ ਸਿੰਘ ਖੁੱਡੀਆ, ਸ੍ਰੀ ਰਮੇਸ਼ ਕੁਮਾਰ ਸਰਪੰਚ ਪੰਜਾਵਾ, ਸ੍ਰੀ ਗੁਰਦੀਪ ਸਿੰਘ ਸਰਪੰਚ ਹਾਕੂਵਾਲਾ, ਸ੍ਰੀ ਜਗਵਿੰਦਰ ਸਿੰਘ ਸਰਪੰਚ ਭੀਟੀਵਾਲਾ, ਸ੍ਰੀ ਰੁਪਿੰਦਰ ਸਿੰਘ ਸਿੱਧੂ ਸਰਪੰਚ ਖੁੱਡੀਆਂ, ਸ੍ਰੀ ਸਿ਼ਵਰਾਜ ਸਿੰਘ ਸਰਪੰਚ ਫਤੂਹੀਖੇੜਾ, ਸ੍ਰੀ ਮਨਪ੍ਰੀਤ ਸਿੰਘ ਮਾਹਣੀ ਖੇੜਾ, ਸ੍ਰੀ ਗੁਰਪ੍ਰੀਤ ਸਿੰਘ ਭਾਈ ਕਾ ਕੇਰਾ, ਸ੍ਰੀ ਜਗਸੀਰ ਸਿੰਘ ਬਲੋਚ ਕੇਰਾ, ਸ੍ਰੀ ਰਣਜੀਤ ਸਿੰਘ ਸਰਪੰਚ ਬੁਰਜਾਂ, ਸ੍ਰੀ ਹਰਮਨਪ੍ਰੀਤ ਸਿੰਘ ਸਰਪੰਚ ਮੋਹਲਾ, ਸ੍ਰੀ ਰਣਜੀਤ ਸਿੰਘ ਸਰਪੰਚ ਬੁਰਜਾਂ,ਸ੍ਰੀ ਹਰਮਨਪ੍ਰੀਤ ਸਿੰਘ ਸਰਪੰਚ ਮੋਹਲਾ ਅਤੇ ਸ੍ਰੀ ਸੁੱਖਾ ਸਿੰਘ ਗੁਰੂਸਰ ਜੋਧਾ, ਪਾਲਾ ਬੁਰਜਾ, ਤੋਂ ਇਲਾਵਾ ਪਤਵੰਤੇ ਵਿਅਕਤੀ ਮੌਜੂਦ ਸਨ।
ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ਹਲਕਾ ਗੜ੍ਹਸ਼ੰਕਰ ਦੇ ਵੱਖ-ਵੱਖ ਪਿੰਡਾਂ ਦੀਆਂ ਲਿੰਕ ਸੜਕਾਂ ਦਾ ਉਦਘਾਟਨ
ਅੰਮ੍ਰਿਤਸਰ ਵਿੱਚ 20 ਕਿਲੋਗ੍ਰਾਮ ਹੈਰੋਇਨ ਬਰਾਮਦ, ਮੁੱਖ ਸੰਚਾਲਕ ਸਮੇਤ ਚਾਰ ਮੁਲਜ਼ਮ ਗ੍ਰਿਫਤਾਰ*
ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਨਿੱਜੀ ਹਸਪਤਾਲਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਵਿੱਚ ਸ਼ਾਮਲ ਹੋਣ ਦਾ ਸੱਦਾ; ਪ੍ਰਮੁੱਖ ਸਿਹਤ ਸੰਭਾਲ ਸੰਸਥਾਵਾਂ ਨੇ ਡੂੰਘੀ ਦਿਲਚਸਪੀ ਦਿਖਾਈ
ਪੰਜਾਬ ਵਿੱਚ ਖੇਡ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਜਲਦੀ ਤਿਆਰ ਹੋਣਗੇ 3100 ਖੇਡ ਮੈਦਾਨ: ਹਰਜੋਤ ਸਿੰਘ ਬੈਂਸ*
*ਮੁੱਖ ਮੰਤਰੀ ਦੀ ਅਗਵਾਈ ਵਿੱਚ ਪੰਜਾਬ ਵਿਧਾਨ ਸਭਾ ਵੱਲੋਂ ਡੈਮਾਂ ‘ਤੇ ਸੀ.ਆਈ.ਐਸ.ਐਫ. ਤਾਇਨਾਤ ਕਰਨ ਦੀ ਮੁਖਾਲਫ਼ਤ ਲਈ ਇਤਿਹਾਸਕ ਮਤਾ ਪਾਸ*
ਮੁੱਖ ਮੰਤਰੀ ਭਾਸ਼ਣਬਾਜ਼ੀ ਵਿੱਚ ਅੱਗੇ, ਪਰ ਵਿਹਾਰਿਕ ਤੌਰ ਤੇ ਕਾਫੀ ਪਿੱਛੇ ਹਨ: ਵੜਿੰਗ
सुनील शर्मा बिट्टू : सत्ता की कुर्सी से विधानसभा पहुंचने की रणनीति
मुख्यमंत्री ने स्टेट अलाइड एंड हेल्थ केयर कांऊसिल की वेबसाइट का शुभारम्भ किया
STATE ELIGIBILITY TEST-2026
HP SET EXAM 2026 apply, through “Online” mode only